June 14, 2025

ਪੰਜਾਬੀਆਂ ਨੂੰ ਬਦਲਦੇ ਪੰਜਾਬ ਦੀ ਤਸਵੀਰ ਦਿਖੇਗੀ – CM ਮਾਨ

0
05_03_2024-harpal_singh_chima_23667852_172013109

Punjab Budget 2025-26: ਅੱਜ ‘ਆਮ ਆਦਮੀ ਪਾਰਟੀ’ ਪੰਜਾਬ ਸਰਕਾਰ ਨੇ ਵਿਧਾਨ ਸਭਾ ‘ਚ ਚੌਥਾ ਬਜਟ ਪੇਸ਼ ਕੀਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ”’ਬਦਲਦਾ ਪੰਜਾਬ” ਨੂੰ ਲੈ ਕੇ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ । ਇਹ ਪਿਛਲੀ ਵਾਰ ਦੇ ਬਜਟ ਨਾਲੋਂ ਲਗਪਗ 15% ਵੱਧ ਹੈ।


ਮੁਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿੱਤ ਮੰਤਰੀ ਸਮੇਤ ਵਿੱਤ ਮੰਤਰਾਲੇ ਦੇ ਸਾਰੇ ਅਫ਼ਸਰ-ਅਧਿਕਾਰੀ ਇੱਕ ਹੋਰ ਲੋਕ ਪੱਖੀ ਬਜਟ ਬਣਾਉਣ ਲਈ ਵਧਾਈ ਦਿੱਤੀ ਹੈ | ਉਹਨਾਂ ਨੇ X ਲਿਖਿਆ ਹੈ ਕਿ ਪੰਜਾਬ ਵਿਧਾਨ ਸਭਾ ‘ਚ ਪੇਸ਼ ਕੀਤਾ ਗਿਆ ਵਿੱਤੀ ਵਰ੍ਹੇ 2025-26 ਦਾ ₹2,36,080 ਕਰੋੜ ਦਾ ਬਜਟ ਹੁਣ ਤੱਕ ਪੰਜਾਬ ਦਾ ਸਭ ਤੋਂ ਵੱਡਾ ਬਜਟ ਹੈ। ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਪੰਜਾਬ ‘ਤੇ ਕਦੇ ‘ਉੱਡਦਾ ਪੰਜਾਬ’..‘ਪਰਿਵਾਰਵਾਦ ਵਾਲਾ ਪੰਜਾਬ’..‘ਕੰਗਾਲ ਪੰਜਾਬ’ ਦਾ ਟੈਗ ਲੱਗਿਆ। ਸਾਡੀ ਸਰਕਾਰ ਦੀ ਲਗਾਤਾਰ ਇਹੀ ਕੋਸ਼ਿਸ਼ ਹੈ ਪੰਜਾਬ ਨੂੰ ਦੁਨੀਆ ‘ਰੰਗਲਾ ਪੰਜਾਬ’..’ਤੰਦਰੁਸਤ ਪੰਜਾਬ’..‘ਹੱਸਦਾ-ਵੱਸਦਾ ਪੰਜਾਬ’ ਦੇ ਨਾਮ ਨਾਲ ਜਾਣੇ। ਆਮ ਲੋਕਾਂ ਦੀ ਸਰਕਾਰ ਵੱਲੋਂ ਲਗਾਤਾਰ ਚੌਥੇ ਸਾਲ ਲਈ ਲੋਕਾਂ ‘ਤੇ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਗਿਆ। ਸਿਹਤ, ਸਿੱਖਿਆ, ਰੁਜ਼ਗਾਰ, ਕਿਸਾਨ, ਉਦਯੋਗ ਦੇ ਨਾਲ-ਨਾਲ ਪੇਂਡੂ ਤੇ ਸ਼ਹਿਰੀ ਖੇਤਰ ਦੇ ਵਿਕਾਸ ਲਈ ਰੱਖੇ ਫੰਡਾਂ ਨਾਲ ਸਹੀ ਮਾਅਨੇ ‘ਚ ਪੰਜਾਬੀਆਂ ਨੂੰ ਬਦਲਦੇ ਪੰਜਾਬ ਦੀ ਤਸਵੀਰ ਦਿਖੇਗੀ। ਵਿੱਤ ਮੰਤਰੀ ਸਮੇਤ ਵਿੱਤ ਮੰਤਰਾਲੇ ਦੇ ਸਾਰੇ ਅਫ਼ਸਰ-ਅਧਿਕਾਰੀ ਇੱਕ ਹੋਰ ਲੋਕ ਪੱਖੀ ਬਜਟ ਬਣਾਉਣ ਲਈ ਵਧਾਈ ਦੇ ਪਾਤਰ ਨੇ।

Leave a Reply

Your email address will not be published. Required fields are marked *