ਪੰਜਾਬ ਦੇ ਪਾਣੀਆਂ ‘ਤੇ ਡਾਕਾ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ – Bhagwant Mann

ਭਗਵੰਤ ਮਾਨ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀ ਵੱਲੋਂ ਨੰਗਲ ਡੈਮ ਤੋਂ ਜ਼ਬਰਦਸਤੀ ਪਾਣੀ ਛੱਡਣ ਦੀ ਕੋਸ਼ਿਸ਼ ਬੇਹੱਦ ਗਲਤ ਹੈ। ਪੰਜਾਬ ਦੇ ਪਾਣੀਆਂ ‘ਤੇ ਡਾਕਾ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ।
SYL ਨੂੰ ਲੈ ਕੇ ਵੀ ਅਸੀਂ ਸੁਪਰੀਮ ਕੋਰਟ ‘ਚ ਲੜਾਈ ਲੜ ਰਹੇ ਹਾਂ। ਸੁਪਰੀਮ ਕੋਰਟ ਦੇ ਕਹਿਣ ‘ਤੇ ਅਸੀਂ SYL ਦੇ ਮਸਲੇ ਨੂੰ ਹੱਲ ਕਰਨ ਲਈ YSL ਦਾ ਸੁਝਾਅ ਦਿੱਤਾ ਹੈ। ਹਰਿਆਣਾ ਨੂੰ ਦੇਣ ਲਈ ਨਾ ਤਾਂ ਸਾਡੇ ਕੋਲ ਪਾਣੀ ਹੈ ਤੇ ਨਾ ਹੀ ਅਸੀਂ SYL ਨਹਿਰ ਬਣਨ ਦੇਵਾਂਗੇ।
ਅੱਜ BBMB ਦੇ ਚੇਅਰਮੈਨ ਨੇ ਗੈਰ-ਜ਼ਿੰਮੇਵਾਰ ਰੋਲ ਨਿਭਾਉਂਦੇ ਹੋਏ ਪੰਜਾਬ ਨੂੰ ਬਾਈਪਾਸ ਕੀਤਾ ਤੇ ਹਰਿਆਣਾ ਨੂੰ ਪਾਣੀ ਦੇਣ ਲਈ ਨੰਗਲ ਡੈਮ ਪਹੁੰਚੇ। ਪਰ ਪੰਜਾਬ ਦੇ ਇਨਕਲਾਬੀ ਲੋਕਾਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਪੁੱਠੇ ਪੈਂਰੀ ਮੁੜਨਾ ਪਿਆ। ਅਸੀਂ ਪੰਜਾਬ ਦੇ ਪਾਣੀ ਦੀ ਬੂੰਦ-ਬੂੰਦ ਦੀ ਰਾਖੀ ਕਰਾਂਗੇ।
ਅਸੀਂ ਮਾਨਵਤਾ ਦੇ ਆਧਾਰ ‘ਤੇ ਹਰਿਆਣਾ ਨੂੰ 4000 ਕਿਊਸਿਕ ਪਾਣੀ ਦੇ ਰਹੇ ਹਾਂ। ਪਰ ਧੰਨਵਾਦ ਕਰਨ ਦੀ ਬਜਾਏ, ਗੈਰ-ਸੰਵਿਧਾਨਿਕ ਤਰੀਕੇ ਨਾਲ BBMB ਦੀਆਂ ਮੀਟਿੰਗਾਂ ਕਰਵਾ ਕੇ ਫੈਸਲੇ ਕਰਵਾਏ ਜਾ ਰਹੇ ਨੇ। ਅਸੀਂ ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕਰਾਂਗੇ।
ਇੱਕ ਪਾਸੇ ਦੇਸ਼ ‘ਚ ਜੰਗ ਦਾ ਮਾਹੌਲ ਬਣਿਆ ਹੋਇਆ ਹੈ, ਦੂਜੇ ਪਾਸੇ ਬੀਜੇਪੀ ਪੰਜਾਬ ਵਿਰੋਧੀ ਫੈਸਲੇ ਲੈ ਕੇ ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਨ ਦੀ ਕੋਸ਼ਿਸ਼ ‘ਚ ਲੱਗੀ ਹੋਈ ਹੈ। ਅਸੀਂ ਬਾਰਡਰਾਂ ਦੀ ਰਾਖੀ ਵੀ ਕਰਨ ਜਾਣਦੇ ਹਾਂ ਤੇ ਆਪਣੇ ਪਾਣੀਆਂ ਦੀ ਰਾਖੀ ਵੀ ਕਰਨ ਜਾਣਦੇ ਹਾਂ।
ਪੰਜਾਬ ਦੇ ਪਾਣੀਆਂ ਦੀ ਧੱਕੇ ਨਾਲ ਲੁੱਟ ਕਰਨ ਲਈ BBMB ਨੂੰ ਪੰਜਾਬ ਵਿਰੁੱਧ ਵਰਤਿਆ ਜਾ ਰਿਹਾ ਹੈ। ਅੱਜ ਸਵੇਰੇ BBMB ਦੇ ਚੇਅਰਮੈਨ ਨੇ ਬਿਨਾਂ ਪੰਜਾਬ ਦੀ ਸਹਿਮਤੀ ਤੋਂ ਹਰਿਆਣੇ ਵੱਲ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ। ਅਸੀਂ ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕਰਾਂਗੇ। ਜੇਕਰ ਸਾਡੇ ਪਾਣੀ ਚਲਦੇ ਨੇ ਤਾਂ ਹੀ ਸਾਡੇ ਚੁੱਲ੍ਹੇ ਬਲਦੇ ਨੇ।