ਨਕਲੀ YouTube ਚੈਨਲ ਵੱਲੋਂ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼

ਨਕਲੀ YouTube ਚੈਨਲ ਦੁਆਰਾ ਅਮੀਰ ਖਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੂਪ ਵਿੱਚ ਦਰਸਾਉਂਦੇ ਹੋਏ ਇੱਕ ਜਾਅਲੀ ਪੋਸਟਰ ਜਾਂ ਟੀਜ਼ਰ ਸਾਂਝਾ ਕੀਤਾ ਗਿਆ ਹੈ, ਜਿਸ ਨੂੰ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ | ਲੋਕਾਂ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਦਰਸਾਉਂਦੇ ਆਮਿਰ ਖਾਨ ਦੇ ਨਕਲੀ ਪੋਸਟਰ ਅਤੇ ਟੀਜ਼ਰ ਦੀ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ |
ਜਾਣਕਾਰੀ ਅਨੁਸਾਰ ਸਪੱਸ਼ਟ ਕੀਤਾ ਗਿਆ ਹੈ ਕਿ ਅਮੀਰ ਖਾਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕੋਈ ਫਿਲਮ ਨਹੀਂ ਬਣਾ ਰਹੇ। ਜਾਅਲੀ ਪੋਸਟਰ/ਟੀਜ਼ਰ, ਜਿਸ ਵਿੱਚ ਅਮੀਰ ਖਾਨ ਨੂੰ ਗੁਰੂ ਜੀ ਦੇ ਸਰੂਪ ਵਿੱਚ ਦਰਸਾਇਆ ਗਿਆ, ਸਿਰਫ਼ ਅਫਵਾਹ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਸੀ। ਸੰਗਤ ਨੂੰ ਅਜਿਹੀਆਂ ਫਰਜ਼ੀ ਖਬਰਾਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।