June 15, 2025

ਪੰਜਾਬ ‘ਚ ਟੋਲ ਬੰਦ ਹੋਣ ਨਾਲ ਕੇਂਦਰ ਨੂੰ ਹੋਇਆ 1,638.85 ਕਰੋੜ ਦਾ ਨੁਕਸਾਨ

0
495f058f471e033f9312a672835eb1a1_original

ਪੰਜਾਬ ਵਿੱਚ ਟੋਲ ਪਲਾਜ਼ਿਆਂ ਦੇ ਬੰਦ ਹੋਣ ਕਾਰਨ ਕੇਂਦਰ ਸਰਕਾਰ ਨੂੰ 1,638.85 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਇਹ ਨੁਕਸਾਨ ਮੁੱਖ ਤੌਰ ‘ਤੇ ਕਿਸਾਨ ਅੰਦੋਲਨਾਂ ਅਤੇ ਹੋਰ ਵਿਰੋਧ ਪ੍ਰਦਰਸ਼ਨਾਂ ਕਾਰਨ ਟੋਲ ਵਸੂਲੀ ਰੁਕਣ ਨਾਲ ਸੰਬੰਧਿਤ ਹੈ, ਜਿਸ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਦੀ ਆਮਦਨ ਨੂੰ ਪ੍ਰਭਾਵਿਤ ਕੀਤਾ। ਨੇ ਮੁੱਖ ਸਕੱਤਰ ਨੂੰ ਚਿੱਠੀ ਲਿਖਕੇ ਕਿਹਾ ਕਿ ਪ੍ਰਸ਼ਾਸਨ ਨੂੰ ਕੋਈ ਵੀ ਟੋਲ ਪਲਾਜ਼ਾ ਬੰਦ ਨਾ ਹੋਣ ਦੀ ਹਦਾਇਤ ਦਿੱਤੀ ਹੈ |

ਪੰਜਾਬ ਵਿੱਚ ਵੱਖ-ਵੱਖ ਸਮਿਆਂ ‘ਤੇ ਕਿਸਾਨਾਂ ਅਤੇ ਹੋਰ ਸਮੂਹਾਂ ਵੱਲੋਂ ਟੋਲ ਪਲਾਜ਼ਿਆਂ ‘ਤੇ ਵਿਰੋਧ ਪ੍ਰਦਰਸ਼ਨ, ਜਿਸ ਕਾਰਨ ਵਾਹਨਾਂ ਨੂੰ ਮੁਫਤ ਲੰਘਣ ਦੀ ਇਜਾਜ਼ਤ ਦਿੱਤੀ ਗਈ। ਇਹ ਨੁਕਸਾਨ ਪਿਛਲੇ ਕੁਝ ਸਾਲਾਂ, ਖਾਸ ਕਰਕੇ 2020 ਤੋਂ 2024 ਤੱਕ ਦੇ ਵਿਰੋਧਾਂ ਦੌਰਾਨ ਹੋਇਆ, ਜਿਸ ਵਿੱਚ 2024 ਦੇ ਸ਼ੰਭੂ ਟੋਲ ਬੰਦ ਹੋਣ ਦਾ ਵੀ ਜ਼ਿਕਰ ਹੈ। ਰਿਪੋਰਟਾਂ ਅਨੁਸਾਰ, ਖਾਸ ਟੋਲਾਂ ‘ਤੇ ਰੋਜ਼ਾਨਾ 74 ਲੱਖ ਤੋਂ 1.33 ਕਰੋੜ ਰੁਪਏ ਦਾ ਨੁਕਸਾਨ ਹੋਇਆ। ਜਿੱਥੇ ਕਿਸਾਨ ਸਮੂਹ ਇਸ ਨੂੰ ਆਪਣੀ ਮੰਗਾਂ ਦੀ ਸੁਣਵਾਈ ਦਾ ਹਿੱਸਾ ਮੰਨਦੇ ਹਨ, ਉੱਥੇ ਸਰਕਾਰ ਅਤੇ ਸਥਾਨਕ ਵਪਾਰੀਆਂ ਨੇ ਇਸ ਨੁਕਸਾਨ ‘ਤੇ ਚਿੰਤਾ ਜ਼ਾਹਰ ਕੀਤੀ।


ਪੰਜਾਬ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਵਿੱਤੀ ਨੁਕਸਾਨ ਦੀ ਭਰਪਾਈ ਨਹੀਂ ਕਰੇਗਾ ਕਿਉਂਕਿ ਟੋਲ ਪਲਾਜ਼ਾ ਤੇ ਜੋ ਧਰਨੇ ਲਗੇ ਉਹ ਕੇਂਦਰ ਸਰਕਾਰ ਕਾਰਨ ਲਗੇ ਹਨ | ਅਸੀਂ ਇੱਕ ਵੀ ਪੈਸਾ ਕੇਂਦਰ ਸਰਕਾਰ ਨੂੰ ਨਹੀਂ ਦੇਵਾਂਗੇ, ਇਹ ਸਭ ਨੁਕਸਾਨ ਦੀ ਜਵਾਬਦੇਹ ਕੇਂਦਰ ਸਰਕਾਰ ਦੀ ਹੋਵੇ |

Leave a Reply

Your email address will not be published. Required fields are marked *